ਦੁਨੀਆਂ ਦੇ ਵਿੱਚ ਤਿੰਨ ਧੜੇ ਨੇ ਬਿਰਖ, ਕਲਮਾਂ ਤੇ ਕੁਰਸੀਆਂ। ਇੱਕ ਦੂਜੇ ਆਸਰੇ ਖੜੇ ਨੇ ਬਿਰਖ, ਕਲਮਾਂ ਤੇ ਕੁਰਸੀਆਂ। ਇੱਕ ਦੂਜੇ ਦੇ ਅੰਦਰ ਵੜੇ ਨੇ ਬਿਰਖ ,ਕਲਮਾਂ ਤੇ ਕੁਰਸੀਆਂ। ਇਕੱਠੇ ,ਤਾਂ ਵੀ ਜੁæਦਾ ਖੜੇ ਨੇ ਬਿਰਖ, ਕਲਮਾਂ ਤੇ ਕੁਰਸੀਆਂ। ਬਿਰਖ, ਧਰਮ ਨਿਭਾਉਂਦੇ ਆਪਣਾ ਮੌਨ ਖੜੇ, ਡਾਕੂ ਹੋਵੇ ਸਾਧੂ ਹੋਵੇ ਜੋ ਵੀ ਛਾਂਵੇ ਆ ਜਾਵੇ ਓਸ ਤਾਂਈਂ ਠੰਢਕ ਪਹੁੰਚਾਉਂਦੇ। ਕਈ ਬਿਰਖ ਕਲਮਾਂ ਤੋਂ ਬਣਦੇ, ਕਈ ਬਿਰਖਾਂ ਤੋਂ ਬਣਦੀਆਂ ਕਲਮਾਂ । ਕਈ ਬਿਰਖਾਂ ਤੋਂ ਬਣੀਆਂ ਕਲਮਾਂ ਮੁੜ ਅੱਗੇ ਜਾਂ ਬਿਰਖ ਬਣਦੀਆਂ । ਬਿਰਖਾਂ ਦੀ ਠੰਡਕ ਨਾ ਵਿਸਰਦੀਆਂ ਬਿਰਖਾਂ ਖਾਤਿਰ ਲੜਦੀਆਂ ਮਰਦੀਆਂ ਨਾ ਡਰਦੀਆਂ। ਸਭ ਬਿਰਖਾਂ ਦੀ ਲੋਚਾ ਹੁੰਦੀ ਕਲਮਾਂ ਬਣੀਏ ,ਤਖਤੀ ਬਣੀਏ; ਤਖਤ ਨਾ ਬਣੀਏ ,ਤਖਤਾ ਨਾ ਬਣੀਏ। ਸਭ ਬਿਰਖਾਂ ਦੀ ਮਨਸ਼ਾ ਹੁੰਦੀ ਬੂਹੇ ਬਣੀਏ, ਬਣੀਏ ਥਿੰਦੀਆਂ ਦਹਿਲੀਜ਼ਾਂ ,ਖਿੜਕੀ ਬਣੀਏ ਪਰ ਫਾਹੀ ਨਾ ਬਣੀਏ। ਸਭ ਬਿਰਖਾਂ ਦੀ ਲੋਚਾ ਹੁੰਦੀ ਪੰਘੂੜਾ ਬਣੀਏ , ਡੋਲੀ ਬਣੀਏ, ਸਿੜ੍ਹੀ ਨਾ ਬਣੀਏ, ਮੜ੍ਹੀ ਨਾ ਬਣੀਏ। ਪਰ ਹੋਣੀ ,ਕਿਸਮਤ, ਕੁਝ ਵੀ ਆਖੋ, ਜਦ ਬਿਰਖਾਂ ਚੋਂ ਕੁਰਸੀਆਂ ਅੱਜਕੱਲ ਜਨਮ ਲੈਂਦੀਆਂ । ਤਖ਼ਤਾਂ, ਤਖਤਿਆ ਫਾਹੀਆਂ ਸਿੜ੍ਹੀਆਂ ,ਮੜ੍ਹੀਆਂ ਦੀ ਲੁੱਢੀ ਪੈਂਦੀ।
Related Articles :like us on fb
edomz
Please use tinycoupons.com link if you do not want get gambling, dating or medical related ads, though earning portentional may be lower
pnum=6 = number of pop ads show to a visitor in every 24 hour, default code will show a visitor 6 time ads for particualr IP in every 24 hour, means first 6 time when they visit site they will get ads, after that they will not get ads, this is not going to show 6 ads at once, so this number can be changed to 1, 2 or any number is good between 1-6
0 comments:
Post a Comment
BOOKMARK www.rupisandhu.blogspot.com for more updates.
or subscribe by email and youtube channel and get instant updates