ਯਾਦ ਆਵੇ ਮੈਨੂੰ ਤੂਤਾਂ ਵਾਲੇ ਖੁਹ ਦੀ, ਜਿਥੇ ਹਲਟ ਸੀ ਟਿਕ ਟਿਕ ਕਰਦਾ, ਥਕੇ ਟੁੱਟੇ ਹੋਏ ਰਾਹੀਆਂ ਨੂੰ ਵੀ, ਜਿਹੜਾ ਤਾਜੇ ਦਮ ਸੀ ਕਰਦਾ, ਯਾਦ ਆਵੇ ਮੈਨੂੰ ਓਸ ਸੱਥ ਦੀ, ਜਿਥੇ ਤਾਸ਼ ਦੀ ਰੋਣਕ ਸੀ ਹੁੰਦੀ, ਸਿਖਰ ਦੁਪਿਹਰੇ ਹਾਣੀਆਂ ਸੰਗ, ਜੋਰਾਂ ਦੀ ਮਹਿਫਿਲ ਸੀ ਹੁੰਦੀ, ਸੂਆ ਸਾਡੇ ਪਿੰਡ ਕੋਲੋ ਲੰਘਦਾ, ਜਿਥੇ ਹਰ ਮੁੰਡਾ ਸੀ ਤਰਦਾ...... ਯਾਦ ਮੈਨੂੰ ਆਵੇ ਓਸ ਗਰਾਉਂਡ ਦੀ, ਜਿਥੇ ਕਦੇ ਸੀ ਕੱਬਡੀ ਖੇਲੇ, ਵਿਚ ਚਾਵਾਂ ਦੇ ਸੀ ਯਾਰੋ, ਰਹਿੰਦੇ ਹੁੰਦੇ ਸੀ ਸਭ ਦੇ ਮੇਲੇ, ਛੁੱਟੀ ਆਇਆ ਫੋਜੀ ਦੋੜਾ ਕੇ, ਸਾਨੂੰ ਖੇਡਾਂ ਵਲ ਸੀ ਕਰਦਾ..... ਯਾਦ ਆਵੇ ਫਿਰ ਓਸ ਸਕੂਲ ਦੀ, ਜਿਥੇ ਪਿਪਲ ਸੀ ਵੱਡੇ ਵੱਡੇ, ਮੱਖੀਆਂ ਦੇ ਛਤਿਆਂ ਦੇ ਵਾਂਗੂੰ, ਕਦੇ ਪੀਰਡ ਸੀ ਜਿਥੇ ਲੱਗੇ, ਨਵੇ ਮਾਸਟਰ ਨੂੰ ਬਾਈ ਆਖਿਆ, ਜੋ ਪਿਆਰ ਸਾਨੂੰ ਸੀ ਕਰਦਾ... ਯਾਦ ਆਵੇ ਪਿੰਡ ਰੁੜਕੀ ਹੀਰਾਂ ਦੀ, ਜਿਸਨੂੰ ਜਸਬੀਰ ਨੇ ਸੀ ਛੱਡਿਆ, ਰੱਖੀਆਂ ਸਾਭ ਕੇ ਸਭ ਯਾਦਾਂ, ਕਦੇ ਦਿਲ ਚੋ ਨਹੀ ਪਿੰਡ ਸੀ ਕੱਡਿਆ ਖਾੜਾ ਸਦੀਕ ਦਾ ਸੱਤ ਸੋ ਚ ਸੀ ਲਗਿਆ, ਜਿਸ ਦਿਲ ਜਿਤਿਆ ਸੀ ਹਰ ਦਾ....